Home

Saturday, November 29, 2008

Punjabi----01
ਮਰਜਾਣਾ ਿਜਹਾ ਕਿਹ ਕੇ ਿਦਲ ਨੂੰ ਹੋਲ ਿਜਹਾ ਪਾ ਿਦਨੈਂ, ਸੂਝਵਾਨ ਜੇ ਸੱਜਣਾ ਨੁੰ ਸੋਚਾਂ ਿਵੱਚ ਪਾ ਿਦਨੈਂ, ਬੇਸ਼ਕ ਮੋਤ ਨਾਲ ਿਰਸ਼ਤਾ ਬਿਣਆ ਅੱਖ ਿਮਚੋਲੀ ਦਾ,ਜੁੱਗ-ਜੁੱਗ ਜੀਵੇਂ ਮਾਨਾ ਮਾਣ ਪੰਜਾਬੀ ਬੋਲੀ ਦਾ....ਿਜਓਣ ਜੋਿਗਆ ਨਾ ਕਰ ਗੱਲਾਂ ਮਰਣ ਮਰਾਓਣ ਦੀਆਂ,ਦੁਸ਼ਮਣ ਘੜਣ ਸਕੀਮਾਂ ਮਾਂ ਬੋਲੀ ਦਫ਼ਨਾਉਣ ਦੀਆਂ,ਦੇਖੀਂ ਮਾਣ ਨਾ ਤੋੜੀਂ ਿਗੱਲ ਦੀ ਅੱਡੀ ਝੋਲ਼ੀ ਦਾ,ਜੁੱਗ-ਜੁੱਗ ਜੀਵੇਂ ...

ਕਦੇ ਕਹਿ ਕੇ ਸਰਦਾਰ ਨਈ ਕਹਾਈਦਾ...
ਪੀਜ਼ਾ ਮੱਕੀ ਦੀ ਰੋਟੀ ਵਾਲਾ,,
ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ...
ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ,,
ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ...
ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ,,
ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ...
ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,,
ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ...
ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,,
ਆਪ ਨੱਚੀਦਾ,ਸੱਬ ਨੂੰ ਨਚਾਈਦਾ...
ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,,
ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ...
ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,,
ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ...
ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ,,
ਕਦੇ ਕਹਿ ਕੇ ਸਰਦਾਰ ਨਈ ਕਹਾਈਦਾ..


ਸਾਨੂੰ ਕਹਿੰਦੇ ਆ ਪੰਜਾਬੀ,
ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ. . . .

....ਯਾਰੀ ਜਿੱਥੇ ਅਸਾਂ ਲਾਈ,
ਸਦਾ ਤੋੜ ਨਿਭਾਈ,
ਇਹ ਇਤਿਹਾਸ ਦੀ ਸੱਚਾਈ,
ਅਜਮਾਕੇ ਵੇਖ ਲਓ....

....ਡੱਬ ਰੱਖੀ ਪਿਸਤੌਲ,
ਪੈਂਦੇ ਵੈਰੀਆਂ ਦੇ ਹੌਲ,
ਨਹੀਓ ਕਰਦੇ ਮਖੌਲ,
ਅਜਮਾਕੇ ਵੇਖ ਲਓ....

....ਜਿੱਥੇ ਲਾਉਂਦੇ ਆ ਪਰੀਤ,
ਮਾੜੀ ਰੱਖੀਦੀ ਨੀ ਨੀਤ,
ਸਾਡੇ ਪੁਰਖਾਂ ਦੀ ਰੀਤ,
ਅਜਮਾਕੇ ਵੇਖ ਲਓ....

....ਅਸੀਂ ਗੱਭਰੂ ਜਵਾਨ,
ਕਰੀਏ ਫਤਿਹ ਹਰ ਮੈਦਾਨ,
ਸਾਡੀ ਵੱਖਰੀ ਏ ਸ਼ਾਨ,
ਅਜਮਾਕੇ ਵੇਖ ਲਓ....

....ਲਏ ਜੀਹਨਾਂ ਜਾਣਕੇ ਪੰਗੇ,
ਸੱਭ ਕੀਲੀ ਉੱਤੇ ਟੰਗੇ,
ਕਦੇ ਮੁੱੜਕੇ ਨਾ ਖੰਘੇ,
ਅਜਮਾਕੇ ਵੇਖ ਲਓ...

....ਸਾਡੀ ਵੀਰਾਂ ਨਾਲ ਸਰਦਾਰੀ,
ਇਹ ਜਾਣੇ ਦੁਨੀਆਂ ਸਾਰੀ,
ਨਹੀਓਂ ਕਰੀਦੀ ਗੱਦਾਰੀ,
ਅਜਮਾਕੇ ਵੇਖ ਲਓ....

....ਵੈਰ ਪਾਈਏ ਸਦਾ ਝੱਟ,
ਸੱਖਤ ਚੋਬਰਾਂ ਦੇ ਪੱਟ,
ਨਹੀਓਂ ਕਿਸੇ ਨਾਲੋਂ ਘੱਟ,
ਅਜਮਾਕੇ ਵੇਖ ਲਓ....

....ਰੋਅਬ ਪਾਈਦਾ ਨੀ ਫੋਕਾ,
ਕੱਢ ਵੇਖੋ ਲੇਖਾ-ਜੋਖਾ,
ਕਦੀ ਕਰੀਦਾ ਨੀ ਧੋਖਾ,
ਅਜਮਾਕੇ ਵੇਖ ਲਓ....

....ਅਸੀਂ ਸ਼ੇਰਾਂ ਜਿਹੇ "ਜੱਟ",
ਡੂੰਘੀ ਮਾਰਦੇ ਆ ਸੱਟ,
ਕੱਢਈਏ ਵੈਰੀਆਂ ਦੇ ਵੱਟ,
ਅਜਮਾਕੇ ਵੇਖ ਲਓ....

....ਸਾਡੇ ਗੀਤ ਆ ਅਵੱਲੇ,
ਕਰ ਦਿੰਦੇ ਬੱਲੇ-ਬੱਲੇ,
ਹੋ ਨਹੀਓਂ ਕਿਸੇ ਨਾਲੋਂ ਥੱਲੇ,
ਅਜਮਾਕੇ ਵੇਖ ਲਓ....


ਪੰਜਾਬੀ ਸਾਡੀ ਜਾਨ ਵਰਗੀ,
ਪੰਜਾਬੀ ਸਾਡੀ ਪਹਿਚਾਣ ਵਰਗੀ|
ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ|
ਪੰਜਾਬੀ ਨਾਨਕ ਦੀ ਰਬਾਬ ਵਰਗੀ,
ਪੰਜਾਬੀ ਕੋਰੇ ਜਵਾਬ ਵਰਗੀ|
ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਦੇਸੀ ਸ਼ਰਾਬ ਵਰਗੀ|
ਪੰਜਾਬੀ ਵਾਰਿਸ ਦੀ ਹੀਰ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ|
ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ|
ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ


ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ....
ਬੰਦਾ ਇਕੋ ਦਰ ਦਾ ਰਹੇ ਤਾ ਚੰਗ਼ਾ ਏ....
ਮੁਠੀ ਬੰਦ ਰਹੇ ਤਾ ਕਿਸਮਤ ਹੈ.....
ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ....
ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ....
ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ....
ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਹੈ....
ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ....

Harpreet Singh

No comments: